Welcome to our Awaaz Charity

About Awaaz , a brief note from Varinder Bajarh

certificate Whatever we are today, we owe our success and glory to society and the nation. With a singular vision to serve mankind and pay back what’s due to society, In June 2016, the "Awaaz Charitable and Welfare Committee" , was formed. The area of operation and service is Nawanshahr district and neighboring areas of Nawanshahr district. It’s a non-political and non-religious institution. We don't make distinctions on the basis of caste, color, creed, or sex. We follow the spiritula teaching: " ManaskiJaatSabhi Eke Pahchanvo" [Service to Humanity] is our main aim. We value the diversity of human opinions and are proud of everyone's opinion. The main objective of Awaaz is the spread of awareness about education, the support of economically active students, initiatives for health services, support for medicines for financially weak patients as per need, spreading awareness against drug addiction, providing financial help for economically weak people as per need, making efforts to prevent the misuse of natural resources and water, along with efforts to stop population growth, raise voice against social injustice, bring awareness against superstition among people, increase brotherhood, and work for the love of country.

We believe that with this, we are not doing any philanthropy but fulfilling our duty. Some of our people are left behind for some reason or because they are needy; it is our social duty to support them.

This campaign, started by only seven youths in June 2016 to improve the condition of a widow woman's house, has become the voice of humanitarian service in Nawanshahr and nearby areas in a short time.

The organization is working in a transparent manner. All kinds of achievements, expenditure calculations, and ongoing and completed works are updated on the Awaaz website with full details. Apart from this, the information of all the attendants, blood donations, and eye donations is also shared there. Information about every service and every needy person is also given on social media. The information about the daily running services, along with the details of the services, is made public so that the performance system is maintained.

Any needy person can contact us through our website, write us an email, connect through social media, or through any volunteer.All the volunteers are selflessly serving the needy to keep the vision and mission of Awaaz flying high.

Human life is precious; we consider it one of the great gifts of nature, and if we can bring light even into the life of just one person, then we will consider this effort a success.

"Sabhukichhu ape aaphaisecondaavarna koi", we sincerely believe that Satguru himself is the doer, no one else; we are only getting honor with his grace. Everything is happening with the help of the donor.

Awaaz is fully committed to extending the support of all volunteers to the right needy people. We are here to serve the mankind and this noble cause cannot be accomplished all alone, so we need everyone's support and everyone's love.

Let's join hands and do the duty of serving humanity. One voice, for the good of all...

Jai Hind!
Varinder Bajarh
Long live humanity…

ਅਵਾਜ਼ ਵਾਰੇ :-


"Awaaz Charitable and Welfare Committee", Pan of Awaaz

ਜਿਲਾਂ ਸ਼ਹੀਦ ਭਗਤ ਸਿੰਘ ਨਗਰ ਦੇ ਜਾਗਰੂਕ ਨੌਜਵਾਨਾਂ ਦਾ ਇਨਸਾਨੀ ਫਰਜ਼ ਲਈ ਸ਼ੁਰੂ ਕੀਤਾ ਇੱਕ ਪਾਰਦਰਸ਼ੀ ਉਪਰਾਲਾ .... ਅਵਾਜ਼ ... Awaaz !

"ਅਵਾਜ਼" , ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁੱਝ ਜਾਗਰੂਕ ਤੇ ਨਰਮ ਦਿੱਲ ਨੌਜਵਾਨਾਂ ਦਾ ਇਨਸਾਨੀ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾਂ ਨਾਲ ਜੋੜਨਾਂ ਅਤੇ ਸਮਾਜ ਵਿੱਚ ਕਿਸੇ ਵੀ ਕਾਰਨ ਪਿੱਛੜ ਗਏ ਲੋਕਾਂ ਨੂੰ ਸਾਥ ਦੇਕੇ ਵਾਪਿਸ ਮੁੱਖਧਾਰਾ ਵਿੱਚ ਲੈਕੇ ਆਉਣਾ ਹੈ । ਸਾਡਾ ਮੰਤਵ ਇੱਕ ਐਸਾ ਸਿਸਟਮ ਬਨਾਉਣਾ ਹੈ ਜਿਸ ਤਹਿਤ ਜਰੂਰਤਮੰਦ ਲੋਕਾਂ ਤੱਕ ਪਾਰਦਰਸ਼ੀ ਢੰਗ ਨਾਲ ਸਹਿਯੋਗ ਕੀਤਾ ਜਾ ਸਕੇ ਤੇ ਜੋ ਵੀ ਸਹਿਯੋਗੀ ਸਾਥ ਦੇਣਾ ਚਾਹੇ ਆਪ ਮੁਹਾਰੇ ਸਾਥ ਦੇਵੇ । ਬਿਨਾਂ ਕਿਸੇ ਵਖਰੇਵੇ ਹਰ ਜਰੂਰਤਮੰਦ ਦਾ ਸਾਥ ਦੇਣਾ ਹੀ ਇਸ ਪੂਰੀ ਤਰਾਂ ਨਾਲ ਗੈਰਸਰਕਾਰੀ ਸੰਸਥਾਂ ਦਾ ਮੁੱਖ ਉਦੇਸ਼ ਹੈ ।

ਜੂਨ 2016 ਤੋਂ ਨਵਾਂਸ਼ਹਿਰ ਜ਼ਿਲ੍ਹੇ ਦੇ ਲਾਗਲੇ ਇਲਾਕਿਆਂ ਵਿੱਚ ਕੰਮ ਰਹੀ ਹੈ, ਜਿਸ ਪਿੱਛੇ ਸੋਚ ਇਹ ਹੈ ਕਿ ਅਸੀ ਜਿਸ ਸਮਾਜ, ਦੇਸ਼ ਤੋ ਲਿਆ ਹੈ ਉਸ ਦਾ ਕੁੱਝ ਰਿਣ ਉਤਾਰ ਸਕੀਏ । ਸੰਸਥਾ ਪੂਰੀ ਤਰਾਂ ਨਾਲ ਗੈਰ ਰਾਜਨੀਤਿਕ ਤੇ ਗੈਰ ਧਾਰਮਿਕ ਹੈ । ਕਿਸੇ ਜਾਤ ਤੇ ਰੰਗ ਭੇਦ ਨੂੰ ਨਾ ਮੰਨਦੇ ਹੋਏ, "ਮਾਨਸ ਕੀ ਜਾਤ ਸਭਿ ਇਕੇ ਪਹਿਚਾਨਵੋ" ਦੇ ਮਹਾਂਵਾਕ ਅਨੁਸਾਰ ਇਨਸਾਨੀਅਤ ਦੀ ਸੇਵਾ ਹੀ ਸਾਡਾ ਮੁੱਖ ਮੰਤਵ ਹੈ । ਅਸੀ ਇਨਸਾਨੀ ਵਿਚਾਰਕ ਭਿੰਨਤਾਂ ਦੀ ਕਦਰ ਕਰਦੇ ਹਾਂ ਅਤੇ ਸਭ ਦੇ ਵਿਚਾਰਾ ਦਾ ਮਾਣ ਕਰਦੇ ਹਾਂ । ਇਸ ਸੰਸਥਾਂ ਦਾ ਮੁੱਖ ਮੰਤਵ ਵਿੱਦਿਆ ਦਾ ਪਸਾਰ, ਆਰਥਿਕ ਤੌਰ ਉੱਤੇ ਕੰਮਜੋਰ ਵਿਦਿਆਰਥੀਆ ਦਾ ਸਹਿਯੋਗ, ਸਿਹਤ ਸੇਵਾਵਾਂ ਲਈ ਉਪਰਾਲੇ, ਜਰੂਰਤ ਅਨੁਸਾਰ ਆਰਥਿਕ ਪੱਖੋ ਕਮਜ਼ੋਰ ਮਰੀਜ਼ਾਂ ਦਾ ਦਵਾਈਆ ਲਈ ਸਹਿਯੋਗ, ਨਸ਼ਿਆ ਵਿਰੁੱਧ ਜਾਗਰੂਕਤਾ ਫੈਲਾਉਣਾ, ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਦੀ ਜਰੂਰਤ ਲਈ ਵਿੱਤ ਅਨੁਸਾਰ ਮਦਦ ਕਰਨੀ, ਕੁਦਰਤੀ ਸੋਮਿਆਂ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਯਤਨ ਕਰਨਾ, ਵਾਤਾਵਰਣ ਸੁਧਾਰਾ ਲਈ ਜਾਗਰੂਕਤਾਂ ਫੈਲਾਉਣ ਦੇ ਨਾਲ ਨਾਲ ਜਨਸੰਖਿਆ ਵਾਧੇ ਨੂੰ ਰੋਕਣ ਲਈ ਉਪਰਾਲੇ ਕਰਨਾ, ਸਮਾਜਿਕ ਕੁਰੀਤੀਆ ਵਿਰੁੱਧ ਅਵਾਜ਼ ਉਠਾਉਣਾ, ਅੰਧਵਿਸ਼ਵਾਸ਼ਾ ਵਿਰੁੱਧ ਲੋਕਾਂ ਵਿੱਚ ਜਾਗਰੂਕਤਾਂ ਲਿਆਉਣਾ, ਭਾਈਚਾਰਕ ਸਾਂਝ ਵਧਾਉਣ ਤੇ ਦੇਸ਼ ਪ੍ਰੇਮ ਲਈ ਕੰਮ ਕਰਨਾ ਹੈ ।

ਅਸੀ ਮੰਨਦੇ ਹਾਂ ਕਿ ਇਸ ਨਾਲ ਅਸੀ ਕੋਈ ਪਰਉਪਕਾਰ ਨਹੀਂ ਸਗੋਂ ਆਪਣਾ ਫਰਜ਼ ਹੀ ਪੂਰਾ ਕਰ ਰਹੇ ਹਾਂ । ਕਿਸੇ ਕਾਰਨ ਸਾਡੇ ਕੁੱਝ ਲੋਕ ਪਿੱਛੇ ਰਹਿ ਗਏ ਹਨ ਜਾਂ ਉਹ ਜਰੂਰਤਮੰਦ ਹਨ, ਉਨ੍ਹਾਂ ਨੂੰ ਸਾਥ ਦੇਣਾ ਸਾਡਾ ਸਮਾਜਿਕ ਫਰਜ਼ ਹੀ ਹੈ ।

ਸਿਰਫ 7 ਨੌਜਵਾਨਾਂ ਦੁਆਰਾ ਜੂਨ 2016 ਵਿੱਚ ਇੱਕ ਵਿਧਵਾ ਔਰਤ ਦੇ ਮਕਾਨ ਦੀ ਦਸ਼ਾਂ ਸੁਧਾਰਨ ਲਈ ਸ਼ੁਰੂ ਹੋਈ ਇਹ ਮੁਹਿੰਮ ਬੜੇ ਥੌੜੇ ਸਮੇਂ ਵਿੱਚ ਹੀ ਨਵਾਂਸ਼ਹਿਰ ਤੇ ਨੇੜਲੇ ਇਲਾਕਿਆ ਵਿੱਚ ਇਨਸਾਨੀਅਤ ਸੇਵਾ ਦੀ ਅਵਾਜ਼ ਹੋ ਗਈ ਹੈ ।
ਸੰਸਥਾ ਪੂਰੀ ਤਰਾਂ ਪਾਰਦਰਸ਼ਿਤ ਤਰੀਕੇ ਨਾਲ ਕੰਮ ਕਰ ਰਹੀ ਹੈ । ਸਾਰੀ ਤਰਾਂ ਦੀਆਂ ਪ੍ਰਾਪਤੀਆਂ, ਖਰਚੇ ਦਾ ਹਿਸਾਬ, ਚੱਲਦੇ ਤੇ ਕੀਤੇ ਹੋਏ ਕੰਮ ਪੂਰੀ ਪ੍ਰਾਰਦਰਸ਼ਿਤਾ ਨਾਲ ਸੰਸਥਾਂ ਦੀ ਵੈਬਸਾਇਟ ਉੱਤੇ ਪਾਏ ਜਾਦੇ ਹਨ । ਇਸਤੋ ਇਲਾਵਾ ਸਾਰੇ ਸੇਵਾਦਾਰਾ ਦੀ ਜਾਣਕਾਰੀ, ਖੂਨ ਦਾਨ ਤੇ ਅੱਖਾਂ ਦਾਨ ਦੀ ਜਾਣਕਾਰੀ ਵੀ ਉੱਥੇ ਸਾਂਝੀ ਕੀਤੀ ਜਾਦੀ ਹੈ । ਹਰ ਸੇਵਾ ਦੀ ਜਾਣਕਾਰੀ ਤੇ ਜਰੂਰਤਮੰਦ ਵਿਅਕਤੀ ਦੀ ਜਾਣਕਾਰੀ ਪੂਰੀ ਪ੍ਰਾਰਦਰਸ਼ਿਤਾ ਨਾਲ ਸੌ਼ਸਲ ਮੀਡੀਆ ਉੱਤੇ ਵੀ ਦਿੱਤੀ ਜਾਦੀ ਹੈ । ਰੋਜ਼ ਚਲ ਰਹੀਆ ਸੇਵਾਵਾਂ ਦੀ ਜਾਣਕਾਰੀ ਸੇਵਾਵਾਂ ਦੇ ਵੇਰਵੇ ਸਮੇਤ ਇਸ ਲਈ ਜਨਤੱਕ ਕੀਤੀ ਜਾਦੀ ਹੈ ਤਾਂ ਜੋ ਪ੍ਰਾਰਦਰਸ਼ੀ ਸਿਸਟਮ ਕਾਇਮ ਰਹੇ ।

ਕੋਈ ਵੀ ਦੋਸਤ ਜਰੂਰਤਮੰਦ ਸੇਵਾ ਲਈ ਜਾਂ ਅਵਾਜ਼ ਨਾਲ ਜੁੜਣ ਲਈ ਵੈਬਸਾਇਟ, ਦਿੱਤੀ ਹੋਈ email id, ਸ਼ੌਸਲ ਮੀਡੀਆਂ ਜਾਂ ਕਿਸੇ ਵੀ ਸੇਵਾਦਾਰ ਨਾਲ ਮਿਲਕੇ ਸੰਪਰਕ ਕਰ ਸਕਦਾ ਹੈ ।

ਸਾਰੇ ਸੇਵਾਦਾਰ ਨਿਸ਼ਕਾਮ ਭਾਵਨਾ ਨਾਲ ਆਪ ਹਾਲਾਤ ਦੇਖਕੇ, ਜਰੂਰਤਾਂ ਸਮਝਕੇ ਸਹਿਯੋਗ ਦਾ ਉਪਰਾਲਾ ਕਰਦੇ ਹਨ ।
ਮਾਨਵ ਜੀਵਨ ਅਨਮੋਲ ਹੈ, ਅਸੀ ਇਸਨੂੰ ਕੁਦਰਤ ਦਾ ਮਹਾਨ ਕਰਿਸ਼ਮਾਂ ਮੰਨਦੇ ਹਾਂ ਅਤੇ ਅਗਰ ਸਿਰਫ਼ ਇੱਕ ਦੀ ਜਿੰਦਗੀ ਵਿੱਚ ਵੀ ਅਸੀ ਸਭ ਮਿਲਕੇ ਰੋਸ਼ਨੀ ਲਿਆ ਸਕੇ ਤਾਂ ਅਸੀ ਆਪਣੇ ਇਸ ਉਪਰਾਲੇ ਨੂੰ ਕਾਮਯਾਬ ਸਮਝਾਂਗੇ ।
"ਸਭੁ ਕਿਛੁ ਆਪੇ ਆਪ ਹੈ ਦੂਜਾ ਅਵਰ ਨਾ ਕੋਈ", ਅਸੀ ਦਿਲੋ ਮੰਨਦੇ ਹਾਂ ਕਿ ਕਰਨ ਕਰਾਉਣ ਵਾਲਾ ਸਤਿਗੁਰੂ ਆਪ ਹੀ ਹੈ, ਕੋਈ ਹੋਰ ਨਹੀਂ, ਸਾਨੂੰ ਤਾਂ ਉਸਦੀ ਮਿਹਰ ਨਾਲ ਸਿਰਫ ਮਾਣ ਹੀ ਮਿਲ ਰਿਹਾਂ ਹੈ । ਸਭ ਦਾਤੇ ਦੀ ਰਜਾਂ ਨਾਲ ਹੀ ਹੋ ਰਿਹਾ ਹੈ ।
ਅਵਾਜ਼ ਸਭ ਸਹਿਯੋਗੀਆਂ ਦੇ ਸਹਿਯੋਗ ਨੂੰ ਸਹੀ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਰਾਂ ਵੱਚਨਬੱਧ ਹਾਂ ।

ਅਵਾਜ਼ ਵਲੋ ਸਾਡੀ ਬੇਨਤੀ ਹੈ ਕਿ ਸਮਾਜਸੇਵਾ ਦਾ ਕੰਮ ਲਗਾਤਾਰ ਚੱਲਣ ਵਾਲਾ ਹੈ, ਅਸੀ ਇੱਕਲੇ ਕੁੱਝ ਨਹੀ ਕਰ ਸਕਦੇ, ਇਸ ਲਈ ਸਭ ਦੇ ਸਾਥ ਦੀ, ਸਭ ਦੇ ਪਿਆਰ ਦੀ ਜਰੂਰਤ ਹੈ ।

 ਆਉ ਹੱਥ ਜੋੜੀਏ ਅਤੇ ਇਨਸਾਨੀਅਤ ਸੇਵਾ ਦਾ ਫਰਜ਼ ਨਿਭਾਈਏ ।

ਇੱਕ ਅਵਾਜ਼, ਸਰਬੱਤ ਦੇ ਭਲੇ ਲਈ ...
ਜੈ ਹਿੰਦ !
ਵਰਿੰਦਰ ਬਜਾੜ ।

ਇਨਸਾਨੀਅਤ ਜਿੰਦਾਬਾਦ ।

Help us so we can help others
Call Now